ਪੰਜਾਬ

ਮਹਾਰਾਸ਼ਟਰ ਦੀ ਸਿੰਦੇ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧ ਆਪਣੇ ਹੱਥ ਵਿਚ ਲੈਣ ਲਈ ਫਿਰ ਕੱਸ ਲਈ ਹੈ ਤਿਆਰੀ 

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | May 08, 2024 08:48 PM

ਮਹਾਰਾਸ਼ਟਰ ਦੀ ਏਕਨਾਥ ਸਿੰਦੇ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧ ਆਪਣੇ ਹੱਥ ਵਿਚ ਲੈਣ ਲਈ ਇਕ ਵਾਰ ਫਿਰ ਤੋਂ ਤਿਆਰੀ ਕੱਸ ਲਈ ਹੈ। ਗੁਰਦਵਾਰਾ ਬੋਰਡ ਦਾ ਕੰਮ ਚਲਾਉਣ ਲਈ ਬਣਾਏ ਗਏ 1956 ਐਕਟ ਨੂੰ ਬਦਲ ਕੇ ਦੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 2023 ਲਾਗੂ ਕਰਨ ਦੀ ਸਿੰਦੇ  ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਇਸ ਸਬੰਧੀ ਸ਼ਿੰਦੇ ਸਰਕਾਰ ਨੇ ਮੁੰਬਈ ਦੇ ਛਤਰਪਤੀ ਸੰਭਾਜੀ ਨਗਰ ਅਦਾਲਤ ਵਿਚ ਹਲਫਨਾਮੇ ਦੇ ਕੇ ਦੱਸਿਆ ਹੈ ਕਿ ਗੁਰਦਵਾਰਾ ਬੋਰਡ ਦੀ ਅਗਲੇਰੀ ਚੋਣ ਦੀ ਤਖ਼ਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 2023 ਲਾਗੂ ਹੋ ਜਾਣ ਤੋਂ ਬਾਅਦ ਕਾਰਵਾਈ ਜਾਵੇਗੀ। ਕਿਹਾ ਜਾ ਰਿਹਾ ਹੈ ਕਿ 1956 ਵਾਲਾ ਐਕਟ 50 ਸਾਲ ਪੁਰਾਣਾ ਸੀ ਤੇ ਨਵਾਂ ਐਕਟ ਲਾਗੂ ਹੋ ਜਾਣ ਤੋ ਬਾਅਦ ਤਖ਼ਤ ਸਾਹਿਬ ਦਾ ਪ੍ਰਬੰਧ ਵਧੇਰੇ ਸੁਚਾਰੂ, ਪਾਰਦਰਸ਼ਤਾ ਅਤੇ ਸੁਚੱਝੇ ਢੰਗ ਨਾਲ ਚਲਾਇਆ ਜਾ ਸਕੇਗਾ। ਰਾਜ ਸਰਕਾਰ ਦੇ ਮਾਲ ਅਤੇ ਵਣ ਵਿਭਾਗ ਦੇ ਅਧਿਕਾਰੀ ਪ੍ਰੀਤੀ ਨਾਰਖੇੜੇ ਦੇ ਦਸਤਖ਼ਤਾ ਹੇਠ ਅਦਾਲਤ ਵਿਚ ਪੇਸ਼ ਹਲਫਨਾਮੇ ਚ ਮਾਨਯੋਗ ਅਦਾਲਤ ਨੂੰ ਜਾਣਕਾਰੀ ਦਿਤੀ ਗਈ ਕਿ ਨਵੇ ਐਕਟ ਦਾ ਮਤਾ ਵਿਧਾਨ ਸਭਾ ਵਿਚ ਪੇਸ਼ ਹੋਇਆ ਜਿਸ ਤੇ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ 5 ਫਰਵਰੀ 2024 ਨੂੰ ਮੰਤਰੀ ਮੰਡਲ ਦੀ ਬੈਠਕ ਵਿਚ ਫੈਸਲਾ ਲਿਆ ਗਿਆ ਕਿ ਮਹਾਰਾਸ਼ਟਰ ਦੇ ਮਾਲ ਮੰਤਰੀ ਦੀ ਅਗਵਾਈ ਵਿਚ ਸਬ ਕਮੇਟੀ ਬਣਾ ਕਿ ਇਸ ਤੇ ਮੁੜ ਵਿਚਾਰ ਕਰ ਲਿਆ ਜਾਵੇ। ਸਰਕਾਰ ਇਸ ਨਵੇ ਐਕਟ ਨੂੰ ਲਾਗੂ ਕਰਨ ਲਈ ਲੰਗਰ ਲੰਗੋਟੇ ਕਸੀ ਬੈਠੀ ਹੈ। ਹੁਣ ਇਹ ਲਗਭਗ ਤਹਿ ਹੈ ਕਿ 4 ਜੂਨ ਤੋਂ ਬਾਅਦ ਚੋਣ ਜਾਬਤਾ ਹਟ ਜਾਣ ਤੋਂ ਬਾਅਦ ਇਹ ਨਵਾਂ ਐਕਟ ਸਿੱਖ ਪੰਥ ਦੇ ਵਿਰੋਧ ਦੇ ਬਾਵਜੂਦ ਵੀ ਲਾਗੂ ਕਰ ਦਿੱਤਾ ਜਾਵੇਗਾ। ਇਸ ਐਕਟ ਦੇ ਲਾਗੂ ਹੋ ਜਾਣ ਤੋ ਬਾਅਦ ਤਖ਼ਤ ਸਾਹਿਬ ਦਾ ਸਾਰਾ ਪ੍ਰਬੰਧ ਸਰਕਾਰ ਦੇ ਅਧੀਨ ਆ ਜਾਵੇਗਾ। ਇਥੇ ਇਹ ਵੀ ਦਸਣਯੌਗ ਹੈ ਕਿ ਪੁਰਾਣੇ ਐਕਟ ਮੁਤਾਬਿਕ ਸ਼ੋ੍ਰਮਣੀ ਕਮੇਟੀ ਦੇ 4 ਮੈਂਬਰ, ਚੀਫ ਖ਼ਾਲਸਾ ਦੀਵਾਨ ਦੇ 1 ਮੈਂਬਰ ਅਤੇ ਹਜੂਰੀ ਖ਼ਾਲਸਾ ਦੀਵਾਨ ਦਾ ਇਕ ਮੈਂਬਰ ਦੇ ਨਾਲ ਨਾਲ ਤਿੰਨ ਮੈਂਬਰ ਸਥਾਨਕ ਸਿੱਖਾਂ ਦੀਆਂ ਵੋਟਾਂ ਲੈ ਕੇ ਚੁਣੇ ਜਾਂਦੇ ਸਨ ਪਰ ਨਵੇ ਐਕਟ ਮੁਤਾਬਿਕ ਸ਼ੋ੍ਰਮਣੀ ਕਮੇਟੀ ਦੇ 2 ਮੈਂਬਰਾਂ ਦੇ ਨਾਲ ਨਾਲ ਹਜੂਰੀ ਖ਼ਾਲਸਾ ਦੀਵਾਨ ਤੇ ਚੀਫ ਖ਼ਾਲਸਾ ਦੀਵਾਨ ਦੇ ਮੈਂਬਰਾਂ ਨੂੰ ਮਨਫੀ ਕਰ ਦਿੱਤਾ ਗਿਆ ਹੈ। ਨਵੇ ਐਕਟ ਵਿਚ ਸਰਕਾਰ ਵਲੋ ਨਾਮਜਦ 7 ਮੈਂਬਰਾਂ ਦੀ ਗਿਣਤੀ ਨੂੰ ਵਧਾ ਕੇ 12 ਕੀਤੀ ਜਾ ਰਹੀ ਹੈ,   ਨਵੇ ਅੇਕਟ ਮੁਤਾਬਿਕ ਹੁਣ 17 ਮੈਂਬਰੀ ਬੋਰਡ ਵਿਚ ਸਰਕਾਰ ਵਲੋ ਨਾਮਜਦ 12 ਮੈਂਬਰਾਂ ਦੇ ਨਾਲ ਨਾਲ 3 ਮੈ੍ਹਂਬਰ ਚੋਣ ਜਿਤ ਕੇ ਆਉਣਗੇ ਅਤੇ 2 ਮੈਂਬਰ ਸ਼ੋਮਣੀ ਕਮੇਟੀ ਨਾਮਜਦ ਕਰ ਸਕੇਗੀ।

Have something to say? Post your comment

 

ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੇ 24 ਮਈ ਨੂੰ ਪੰਜਾਬ ਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ

ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕਿਹਾ ਕਿ ਅਕਾਲੀ ਦਲ ਦੇ ਮੁਕਾਬਲੇ ਕਾਂਗਰਸ ਤੇ ਆਪ ਨੇ ਕੀ ਕੀਤਾ, ਉਸਦੀ ਤੁਲਨਾ ਜ਼ਰੂਰ ਕਰੋ

ਲੋਕ ਸਭਾ ਚੋਣਾਂ ਲਈ ਪੋਲਿੰਗ ਸਟਾਫ਼ ਦੀ ਦੂਜੀ ਰਿਹਰਸਲ ਹੋਈ

ਸੁਖਬੀਰ ਬਾਦਲ 'ਤੇ ਹਮਲਾ- ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ ਉਸ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਚੈਨ ਸਿੰਘ ਦੇ ਅਕਾਲ ਚਲਾਣੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੜਾਂਗੇ: ਮੀਤ ਹੇਅਰ

ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਬਰਨਾਲਾ 'ਚ ਹੋਵੇਗਾ

ਹੰਸ ਰਾਜ ਹੰਸ ਤੇ ਰਵਨੀਤ ਬਿੱਟੂ ਬੁਖਲਾਹਟ 'ਚ ਨਹੀ, ਸਗੋਂ ਭਾਜਪਾ ਦੀ ਅਸਲੀਅਤ ਉਜਾਗਰ ਕਰ ਰਹੇ ਹਨ: ਮਨਜੀਤ ਧਨੇਰ

ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ

 ਕਿਸਾਨ ਮਹਾਂ ਪੰਚਾਇਤ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਹੋਣਗੇ ਸਾਮਲ